ਗੁਰੁਮਤਿ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਗੁਰੁਮਤਿ ਗੁਰੁਸੰਮਤਿ. ਗੁਰੂ ਦੀ ਰਾਇ। ੨ ਗੁਰੁਮਤਿ ਸੇ. ਗੁਰੁਮਤਿ ਦ੍ਵਾਰਾ. ਦੇਖੋ, ਗੁਰਮਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰੁਮਤਿ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰਮਤ/ਗੁਰੁਮਤਿ: ਇਸ ਸ਼ਬਦ ਦੇ ਦੋ ਅਰਥ ਵਿਵਹਾਰ ਵਿਚ ਆਉਂਦੇ ਹਨ। ਪਹਿਲਾ ਅਰਥ ਹੈ— ਗੁਰੂ ਦੀ ਮਤ , ਗੁਰੂ ਦੀ ਰਾਏ , ਗੁਰੂ ਦੀ ਨਸੀਹਤ , ਗੁਰੂ ਦੀ ਸੰਮਤੀ। ਜਿਗਿਆਸੂ ਨੂੰ ਆਪਣਾ ਜੀਵਨ ਚੰਗੀ ਤਰ੍ਹਾਂ ਬਤੀਤ ਕਰਨ ਲਈ ਗੁਰੂ ਤੋਂ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ। ਗੁਰੂ ਚੂੰਕਿ ਅਧਿਆਤਮਿਕਤਾ ਵਿਚ ਪੁਗੀ ਹੋਈ ਸ਼ਖ਼ਸੀਅਤ ਦਾ ਸੁਆਮੀ ਹੁੰਦਾ ਹੈ, ਇਸ ਲਈ ਉਸ ਦੀ ਰਾਏ ਸਿੱਖ ਲਈ ਸਭ ਤੋਂ ਅਧਿਕ ਮਹੱਤਵ ਰਖਦੀ ਹੈ। ਗੁਰਬਾਣੀ ਵਿਚ ਗੁਰੂ ਦੀ ਮਤ ਪ੍ਰਾਪਤ ਕਰਨ ਲਈ ਬਹੁਤ ਤਾਕੀਦ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿਚ ਕਿਹਾ ਹੈ— ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ। (ਗੁ.ਗ੍ਰੰ.1041)। ਗੁਰੂ ਰਾਮਦਾਸ ਜੀ ਨੇ ਬਿਹਾਗੜਾ ਰਾਗ ਵਿਚ ਕਿਹਾ ਹੈ ਕਿ ਗੁਰੂ ਦੀ ਮਤ ਅਨੁਸਾਰ ਚਲਣ ਵਾਲਾ ਵਿਅਕਤੀ ਕਦੇ ਡੋਲਦਾ ਨਹੀਂ ਹੈ—ਗੁਰਮਤਿ ਮਨੁ ਠਹਿਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ। (ਗੁ.ਗ੍ਰੰ.538)। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਸਪੱਸ਼ਟ ਕਿਹਾ ਹੈ ਕਿ ਹੇ ਮੂਰਖ ਵਿਅਕਤੀ! ਗੁਰੂ ਦੀ ਮਤ ਅਨੁਸਾਰ ਚਲ ਕਿਉਂਕਿ ਭਗਤੀ ਤੋਂ ਬਿਨਾ ਕਈ ਸਿਆਣੇ ਅਖਵਾਉਣ ਵਾਲੇ ਸੰਸਾਰ ਸਾਗਰ ਵਿਚ ਡੁਬ ਗਏ ਹਨ— ਗੁਰ ਕੀ ਮਤਿ ਤੂੰ ਲੇਹਿ ਇਆਨੇ। ਭਗਤਿ ਬਿਨਾ ਬਹੁ ਡੂਬੇ ਸਿਆਨੇ। (ਗੁ.ਗ੍ਰੰ.288)।
ਗੁਰਮਤਿ ਦਾ ਦੂਜਾ ਅਰਥ ਹੈ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸਿੱਧਾਂਤ। ਇਸੇ ਤੋਂ ਵਿਸਤਰਿਤ ਹੋਇਆ ਅਰਥ ਗੁਰੂਆਂ ਦੁਆਰਾ ਸਥਾਪਿਤ ਸਿੱਧਾਂਤਾਂ ਨੂੰ ਆਧਾਰ ਬਣਾ ਕੇ ਚਲਣ ਵਾਲਾ ਧਰਮ। ਗੁਰੂ ਗ੍ਰੰਥ ਸਾਹਿਬ ਗੁਰਮਤਿ ਦਾ ਭੰਡਾਰ ਹੈ। ਗੁਰਮਤਿ ਤੋਂ ਭਾਵ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ, ਸਗੋਂ ਉਹ ਸਾਰੀ ਭਗਤ ਅਤੇ ਭੱਟ- ਬਾਣੀ ਵੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੰਗਾ ਵਿਚ ਮਿਲਣ ਵਾਲੀਆਂ ਸਾਰੀਆਂ ਨਦੀਆਂ ਗੰਗਾ ਹੀ ਅਖਵਾਉਂਦੀਆਂ ਹਨ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਰ ਪ੍ਰਕਾਰ ਦੀ ਬਾਣੀ ਗੁਰਬਾਣੀ ਹੀ ਅਖਵਾਉਣ ਦਾ ਅਧਿਕਾਰ ਰਖਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਸਾਰੀ ਬਾਣੀ ਨੂੰ ਅਸ਼ੇਸ਼ ਅਤੇ ਅਭਿੰਨ ਰੂਪ ਵਿਚ ਗੁਰਬਾਣੀ ਹੀ ਕਿਹਾ ਗਿਆ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀ ਬਾਣੀ ਵਿਚ ਦਰਸਾਏ ਸਿੱਧਾਂਤ ਸਮੁੱਚੇ ਰੂਪ ਵਿਚ ‘ਗੁਰਮਤਿ’ ਅਖਵਾਉਂਦੇ ਹਨ। ਇਹ ‘ਗੁਰਮਤਿ’ ਹੀ ਸਿੱਖ-ਸਾਧਕ ਦੁਆਰਾ ਅਪਣਾਈ ਜਾਣ ਵਾਲੀ ਜੀਵਨ- ਜਾਚ ਹੈ। ਇਸ ਨੂੰ ‘ਗੁਰਮਤਿ ਭਗਤੀ ’ (ਵੇਖੋ) ਕਿਹਾ ਜਾ ਸਕਦਾ ਹੈ। ਗੁਰਮਤਿ ਦੀ ਸਿੱਧਾਂਤ-ਪੱਧਤੀ ਨੂੰ ਅਪਣਾਉਣ ਵਾਲੇ ਅਨੁਯਾਈ ਸਮਾਜ ਨੂੰ ਗੁਰਮਤਿ-ਧਰਮ ਵੀ ਕਿਹਾ ਜਾਂਦਾ ਹੈ। ‘ਗੁਰਮਤਿ’ ਦੇ ਪਹਿਲੇ ਵਿਆਖਿਆਕਾਰ ਭਾਈ ਗੁਰਦਾਸ ਮੰਨੇ ਜਾਂਦੇ ਹਨ। ਵੇਖੋ ‘ਗੁਰਦਾਸ, ਭਾਈ’।
ਕਈ ਵਿਦਵਾਨ ਗੁਰਮਤਿ-ਸਾਹਿਤ ਦੀ ਸੀਮਾ ਦਾ ‘ਗੁਰੂ ਗ੍ਰੰਥ ਸਾਹਿਬ’ ਤੋਂ ਵਿਸਤਾਰ ਕਰਕੇ ਭਾਈ ਗੁਰਦਾਸ ਦੀ ਬਾਣੀ ਅਤੇ ‘ਦਸਮ ਗ੍ਰੰਥ ’ ਨੂੰ ਵੀ ਇਸ ਦੇ ਕਲਾਵੇ ਵਿਚ ਸਮੇਟਦੇ ਹਨ ਅਤੇ ਕਈ ਰਹਿਤਨਾਮਿਆਂ ਨੂੰ ਵੀ ਇਸ ਵਿਚ ਸ਼ਾਮਲ ਕਰ ਲੈਂਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਗੁਰਮਤਿ:-----ਨਾਮੁ ਜਪਣ ਦੇ ਖੇਤਰ ਵਿੱਚ ਗੁਰਮੱਤ ਦਾ ਬਹੁਤ ਮਹੱਤਵ ਹੈ । ਜੋ ਸ਼ਬਦ ਲੈ ਕੇ ਅਸੀਂ ਨਾਮੁ ਜਪਦੇ ਹਾਂ ਉਸ ਨੂੰ ਗੁਰ ਆਖਿਆ ਜਾਂਦਾ ਹੈ ।।ਹਰਿ, ਰਾਮ, ਵਾਹ ਆਦਿ ਸਭ ਗੁਰ ਅਖਵਾਉਂਦੇ ਹਨ ।ਕਿਸੇ ਵੀ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਹ ਸਾਨੂੰ ਕੁੱਝ ਆਖਦੀ ਹੈ ।ਉਹ ਹੀ ਉਸ ਗੁਰ ਦੀ ਮੱਤ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਪੈਦਾ ਹੋਈ ਧੁੰਨ ਸਾਨੂੰ ਉਪਦੇਸ਼ ਦਿੰਦੀ ਹੈ ਕਿ ਉਹ ਹਰਿ ਹੈ ਭਾਵ ਉਹ ਸ੍ਰਿਸ਼ਟੀ ਦੀ ਹਰ ਇਕ ਵਸਤੂ ਵਿਚ ਹੈ ਭਾਵ ਉਹ ਸਰਬ ਵਿਆਪਕ ਹੈ ।ਇਸ ਤਰਾਂ ਇਹ ਧੁੰਨ ਸਾਧਕ ਲਈ ਗੁਰੂ ਦਾ ਕੰਮ ਕਰਦੀ ਹੈ ਅਤੇ ਪਰਮਾਤਮਾ ਦੇ ਦਰਸ਼ਨ ਕਰਵਾਉਂਦੀ ਹੈ ।ਰਾਮ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਹ ਸਾਧਕ ਨੂੰ ਉਪਦੇਸ਼ ਦਿੰਦੀ ਹੈ ਕਿ ਉਹ ਰਾਮ ਹੈ ਭਾਵ ਸ੍ਰਿਸ਼ਟੀ ਦੀ ਹਰ ਇਕ ਵਸਤੂ ਵਿਚ ਰਮੀ ਹੋਈ ਹੈ ।ਇਸ ਤਰਾਂ ਰਾਮ ਧੁੰਨ ਵੀ ਅਪਣੇ ਆਪ ਨੂੰ ਸਰਬਵਿਆਪਕ ਹੋਣ ਦਾ ਸਾਨੂੰ ਉਪਦੇਸ਼ ਦਿੰਦੀ ਹੈ ।ਵਾਹ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਵਾਹ ਧੁੰਨ ਪੈਦਾ ਹੁੰਦੀ ਹੈ ਉਹ ਸਾਨੂੰ ਆਖਦੀ ਹੈ ਕਿ ਉਸ ਦੀ ਹੀ ਸਾਰੀ ਸ੍ਰਿਸ਼ਟੀ ਵਿੱਚ ਵਾਹ ਹੈ ਭਾਵ ਉਹ ਵੀ ਸਰਬਵਿਆਪਕ ਹੈ ।ਇਸ ਤਰਾਂ ਇਹ ਤਿੰਨਾਂ ਹੀ ਸ਼ਬਦਾਂ (ਹਰਿ, ਰਾਮ, ਵਾਹ)ਦੀ ਧੁੰਨ ਸਾਨੂੰ ਅਪਣੀ ਸਰਬਵਿਆਪਕਤਾ ਦੀ ਬੋਲ ਕੇ ਮੱਤ ਦਿੰਦੀ ਹੈ ।ਹਰ ਕੋਈ ਸ਼ਬਦ ਜਪਣ ਯੋਗ ਨਹੀਂ ਹੁੰਦਾ ।ਨਾਮੁ ਜਪਣ ਲਈ ਸ਼ਬਦ ਵਿੱਚ ਉੱਪਰ ਦੱਸੀ ਮਤਿ ਹੋਣੀ ਜਰੂਰੀ ਹੈ ।ਇਸ ਮਤਿ ਨੂੰ ਸੁਣ ਸੁਣ ਕੇ ਭਗਤ ਇਕ ਦਿਨ ਪਰਮਾਤਮਾ ਨਾਲ ਇਕ ਮਿਕ ਹੋ ਜਾਂਦਾ ਹੈ ।----ਬਾਣੀ ਪ੍ਮਾਣ:-----(1)ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ।।ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੇ ਤੋਲਿ ।।ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ।।੧॥੪॥੨੧॥ਸਿਰੀ ਰਾਗੁ ਮਹਲਾ ੧॥ਅੰਗ ੨੨॥ (2)ਹਰਿ ਹਰਿ ਨਾਮੁ ਦੇਵੈ ਜਨੁ ਸੋਇ।।ਅਨਦਿਨ ਭਗਤੀ ਗੁਰ ਸਬਦੀ ਹੋਇ ।।ਗੁਰਮਤਿ ਵਿਰਲਾ ਬੂਝੇ ਕੋਇ ।।ਨਾਨਕ ਨਾਮਿ
Sohan Singh,
( 2026/04/12 02:5832)
ਚਲਦਾ:----ਸਮਾਵੈ ਸੋਇ ।।ਅੰਗ ੧੬੧।।ਗਉੜੀ ਗੁਆਰੇਰੀ ਮ ੩ ॥ ---(3)ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ।।ਮਨ ਹਰਿ ਜੀ ਤੇਰੇ ਨਾਲਿ ਹੈ ਗੁਰਮਤੀ ਰੰਗੁ ਮਾਣੁ ।। ਅੰਗ ੪੪੧॥॥ ----(4) ਪੂਰੇ ਗੁਰ ਕਾ ਸੁਨਿ ਉਪਦੇਸੁ ।।ਪਾਰਬ੍ਰਹਮ ਨਿਕਟਿ ਕਰਿ ਪੇਖੁ ।। ਸੁਖਮਨੀ ਅੰਗ ੨੯੫।।---(5) ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ।।ਜਪੁਜੀ ਪਉੜੀ (੬) Sohan Singh Retd Professor Mathematics Dept
Sohan Singh,
( 2026/04/12 03:2356)
Please Login First